Scientist Boy

RESP ਸਹਾਇਤਾ ਜੇ ਤੁਸੀਂ ਕੈਨੇਡਾ ਵਿਚ ਨਵੇਂ ਹੋ

ਇਕ ਨਵੇਂ ਦੇਸ਼ ਵਿਚ ਆਉਣਾ ਬਹੁਤ ਦਿਲਚਸਪ ਅਤੇ ਨਾਲ ਹੀ ਚੁਣੌਤੀ ਭਰਿਆ ਵੀ ਹੋ ਸਕਦਾ ਹੈ, ਅਤੇ ਨੌਲਿਜ ਫਸਟ ਫਾਇਨੈਂਸ਼ਿਅਲ (Knowledge First Financial) ਵਿਖੇ, ਅਸੀਂ ਤੁਹਾਨੂੰ ਇਕ ਚੰਗੀ ਸ਼ੁਰੂਆਤ ਦੇਣ ਲਈ ਤੁਹਾਡੀ ਸਹਾਇਤਾ ਕਰਨਾ ਚਾਹਾਂਗੇ। ਹੇਠਾਂ ਤੁਹਾਡੀ ਕੈਨੇਡਾ ਵਿਚ ਪੋਸਟ-ਸੈਕੰਡਰੀ ਸਿੱਖਿਆ (ਸੈਕੰਡਰੀ ਸਿੱਖਿਆ ਤੋਂ ਬਾਅਦ ਦੀ ਸਿੱਖਿਆ) ਜਿਸ ਵਿਚ ਲਿੰਕਸ ਅਤੇ ਸਾਧਨ ਸ਼ਾਮਲ ਹੋਣਗੇ, ਬਾਰੇ ਕੁਝ ਜਾਣਕਾਰੀ ਮਿਲੇਗੀ। ਤੁਹਾਨੂੰ RESPs, ਜਾਂ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲੈਨਸ (ਰਜਿਸਟਰਡ ਸਿੱਖਿਆ ਬੱਚਤ ਯੋਜਨਾਵਾਂ), ਅਤੇ ਅਸੀਂ ਤੁਹਾਡੇ ਬੱਚਿਆਂ ਦੀ ਭਵਿੱਖ ਦੀ ਸਿੱਖਿਆ ਬਾਰੇ ਬੱਚਤ ਕਰਨ ਵਿਚ ਤੁਹਾਡੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ, ਬਾਰੇ ਵੀ ਕੁਝ ਜਾਣਕਾਰੀ ਮਿਲੇਗੀ।

  • ਕੈਨੇਡਾ ਵਿਚ, ਪੋਸਟ-ਸੈਕੰਡਰੀ ਸਿੱਖਿਆ ਵਿਚ ਹਾਈ ਸਕੂਲ ਤੋਂ ਬਾਅਦ ਕੋਈ ਵੀ ਸਿੱਖਿਆ ਹੈ, ਜਿਸ ਵਿਚ ਯੂਨੀਵਰਸਿਟੀ, ਕਾਲਜ, ਐਪਰੈਨਟਿਸਸ਼ਿਪ (ਸ਼ਾਗਿਰਦੀ) ਅਤੇ ਸਿਖਲਾਈ ਸ਼ਾਮਲ ਹੈ। ਕੈਨੇਡਾ ਸਰਕਾਰ (Government of Canada) ਦੀ ਇਸ ਵੈਬਸਾਈਟ ਤੋਂ ਤੁਹਾਨੂੰ ਕੈਨੇਡਾ ਵਿਚ ਪੋਸਟ-ਸੈਕੰਡਰੀ ਪ੍ਰੋਗਰਾਮਾਂ ਬਾਰੇ ਹੋਰ ਵੱਧ ਜਾਣਕਾਰੀ ਮਿਲੇਗੀ।
  • ਪੋਸਟ-ਸੈਕੰਡਰੀ ਸਿੱਖਿਆ ਮਹਿੰਗੀ ਹੋ ਸਕਦੀ ਹੈ। ਕੈਨੇਡਾ ਵਿਚ ਪੋਸਟ-ਸੈਕੰਡਰੀ ਸਿੱਖਿਆ ਦਾ ਮੌਜੂਦਾ ਸਮੇਂ ਵਿਚ ਖਰਚ ਅਤੇ ਭਵਿੱਖ ਵਿਚ ਹੋਣ ਵਾਲੇ ਅਨੁਮਾਨਿਤ ਖਰਚਿਆਂ ਲਈ ਸਾਡੀ ਸਿੱਖਿਆ ਬਾਰੇ ਖਰਚੇ ਲਈ ਸੇਧ (Guide to Education Costs) ਨੂੰ ਵੇਖੋ।
  • ਕੈਨੇਡਾ ਵਿਚ ਪੋਸਟ-ਸੈਕੰਡਰੀ ਸਿੱਖਿਆ ਬਹੁਤ ਅਹਿਮ ਹੈ, ਅਤੇ ਸ਼ਾਇਦ ਤੁਹਾਡੇ ਇਸ ਖੂਬਸੂਰਤ ਦੇਸ਼ ਵਿਚ ਆਉਣ ਦੇ ਕਈ ਕਾਰਣਾਂ ਵਿਚ ਇਕ ਇਹ ਵੀ ਹੋਵੇ। ਕੈਨੇਡਾ ਸਰਕਾਰ, ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਪੋਸਟ-ਸੈਕੰਡਰੀ ਸਿੱਖਿਆ ਲਈ ਇਕ ਪ੍ਰੋਗਰਾਮ ਜਿਸਨੂੰ ਕੈਨੇਡਾ ਐਜੂਕੇਸ਼ਨ ਸੇਵਿੰਗਸ ਗਰਾਂਟ [Canada Education Savings Grant (CESG)] ਕਿਹਾ ਜਾਂਦਾ ਹੈ, ਰਾਹੀਂ ਬੱਚਤ ਕਰਨ ਵਿਚ ਸਹਾਇਤਾ ਕਰਦੀ ਹੈ।

ਸਾਡੀ ਕੰਪਨੀ ਦੀ ਸਥਾਪਨਾ 1965 ਵਿਚ ਪੇਸ਼ਾਵਰਾਂ ਦੇ ਇਕ ਗਰੁੱਪ (ਸਮੂਹ) ਨੇ ਰੱਖੀ ਸੀ, ਜੋ ਇਹ ਯਕੀਨੀ ਬਣਾਉਣ ਵਿਚ ਕਿ ਕੈਨੇਡਾ ਵਿਚ ਹਰ ਬੱਚੇ ਦੀ ਪੋਸਟ-ਸੈਕੰਡਰੀ ਸਿੱਖਿਆ ਤਕ ਪਹੁੰਚ ਹੋਵੇ, ਸਹਾਇਤਾ ਕਰਨੀ ਚਾਹੁੰਦੇ ਸਨ। ਅਸੀਂ ਇਕ RESP ਅਤੇ ਸਰਕਾਰੀ ਗਰਾਂਟ ਦੇ ਸਾਰੇ ਪ੍ਰੋਗਰਾਮਾਂ ਤਕ ਪਹੁੰਚ ਦੀ ਪੇਸ਼ਕਸ਼ ਕਰਕੇ, ਪਰਿਵਾਰਾਂ ਨੂੰ ਪੋਸਟ-ਸੈਕੰਡਰੀ ਸਿੱਖਿਆ ਲਈ ਬੱਚਤ ਕਰਨ ਵਿਚ ਸਹਾਇਤਾ ਕਰਦੇ ਹਾਂ। Knowledge First Financial ਨਾਲ RESPs ਬਾਰੇ ਹੋਰ ਜਾਣਕਾਰੀ ਲਉ।

 ਨੌਲਿਜ ਫਸਟ ਫਾਇਨੈਂਸ਼ਿਅਲ ਬਾਰੇ ਹੋਰ ਜਾਣਕਾਰੀ ਲਉ।

Contact Us Downloads Recognized Institutions Need Acrobat Reader?